ਗਲੋਬਲ ਕਬੱਡੀ ਲੀਗ : ਤੀਸਰੇ ਦਿਨ ਬਲੈਕ ਪੈਂਥਰ ਅਤੇ ਕੈਲੀਫੌਰਨੀਆਂ ਈਗਲ ਦੀਆਂ ਟੀਮਾਂ ਵਲੋਂ ਸ਼ਾਨਦਾਰ ਜਿੱਤ ਦਰਜ਼

ਜਲੰਧਰ, (PNL) : ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਚੱਲ ਰਹੇ ਗਲੋਬਲ ਕਬੱਡੀ ਲੀਗ ਦੇ ਤੀਸਰੇ ਦਿਨ ਅੱਜ ਬਲੈਕ ਪੈਂਥਰ ਅਤੇ ਕੈਲੀਫੋਰਨੀਆ ਇਗਲਜ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਬਲੈਕ ਪੈਂਥਰ ਅਤੇ ਦਿੱਲੀ ਟਾਈਗਰ ਵਿੱਚ ਪਹਿਲਾ ਮੈਚ ਹੋਇਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਟੀਮਾਂ ਨਾਲ ਰਸਮੀ ਜਾਣ ਪਹਿਚਾਣ ਤੋਂ ਬਾਅਦ ਸ਼ੁਰੂ ਹੋਏ ਮੈਚ ਵਿੱਚ ਬਲੈਕ ਪੈਂਥਰ ਦੀ ਟੀਮ ਨੇ ਦਿੱਲੀ ਟਾਈਗਰ ਦੀ ਟੀਮ ਨੂੰ 54-41 ਦੇ ਫ਼ਰਕ ਨਾਲ ਹਰਾਇਆ।
ਬਲੈਕ ਪੈਂਥਰ ਦੇ ਰੇਡਰ ਨਵਜੋਤ ਜੋਤਾ ਅਤੇ ਨਿਰਮਲ ਲੋਪੋ ਨੇ ਕਰਮਵਾਰ 19 ਅਤੇ 16 ਅੰਕ ਹਾਸਿਲ ਕੀਤੇ ਜਦਕਿ ਦਿੱਲੀ ਦੇ ਕਪਤਾਨ ਪਰਨੀਤ ਨੇ ਆਪਣੀਆਂ ਰੇਡਾਂ ਨਾਲ 7 ਅੰਕ ਹਾਸਿਲ ਕੀਤੇ। ਇਸੇ ਤਰ•ਾਂ ਬਲੈਕ ਪੈਂਥਰ ਦੇ ਸਟੋਪਰ ਰਣਜੋਧ ਨੇ ਦਿੱਲੀ ਟੀਮ ਦੀਆਂ 7 ਰੇਡਾਂ ਨੂੰ ਰੋਕਿਆ।
ਇਸੇ ਤਰ•ਾਂ ਹੋਏ ਇਕ ਹੋਰ ਮੈਚ ਵਿੱਚ ਕੈਲੀਫੌਰਨੀਆਂ ਈਗਲ ਦੀ ਟੀਮ ਨੇ ਮੈਪਲ ਲੀਫ ਕੇਨੈਡਾ ਨੂੰ ਕਰਾਰੀ ਹਾਰ ਦਿੱਤੀ। ਇਸ ਮੈਚ ਵਿੱਚ ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੈਲੀਫੋਰਨੀਆ ਈਗਲ ਦੀ ਟੀਮ ਨੇ ਵਿਰੋਧੀ ਟੀਮ ਨੂੰ 62-38 ਦੇ ਫਰਕ ਨਾਲ ਹਰਾਇਆ।
ਇਸ ਮੌਕੇ ‘ਤੇ ਗਲੋਬਲ ਕਬੱਡੀ ਲੀਗ ਦੇ ਕੋਆਰਡੀਨੇਟਰ ਸ੍ਰੀ ਇਕਬਾਲ ਸਿੰਘ ਸੰਧੂ , ਐਨ.ਆਰ.ਆਈ.ਸੁਰਜੀਤ ਸਿੰਘ ਟੁੱਟ, ਅਮਰਜੀਤ ਸਿੰਘ ਟੁੱਟ , ਰਣਬੀਰ ਸਿੰਘ ਟੁੱਟ, ਯੋਗੇਸ਼ ਛਾਬੜਾ ਤੇ ਹੋਰ ਵੀ ਹਾਜ਼ਰ ਸਨ।
Please follow and like us: