ਡਾ: ਅਟਵਾਲ ਦੇ ਹੱਕ ‘ਚ ਮਹਿਲਾ ਵਿੰਗ ਨੇ ਫਿਲੌਰ ਹਲਕੇ ਦੇ ਪਿੰਡਾਂ ‘ਚ ਕੀਤੀਆਂ ਮੀਟਿੰਗਾਂ


ਫਿਲੌਰ, (PNL) : ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ ‘ਚ ਫਿਲੌਰ ਹਲਕੇ ਦੇ ਪਿੰਡਾਂ ਵਿਰਕ, ਦੁਸਾਂਝ ਕਲਾਂ, ਗੰਨਾ ਪਿੰਡ, ਦਸਮੇਸ਼ ਨਗਰ, ਅਕਾਲਪੁਰ, ਰਾਏਪੁਰ ਰਾਈਆਂ, ਧੰਨਕ ਮਾਜਰਾ, ਦਿਆਲਪੁਰ, ਟੈਗਰ, ਦਾਲੀਵਾਲ, ਸੁਲਤਾਨਪੁਰ, ਥਾਲਾ, ਰਸੂਲਪੁਰ, ਬੰਸੀਆ ਢੱਕ, ਭੈਨੀ, ਨੈਨੋ ਮਾਜਰਾ, ਲਾਡੀਆਨਾ, ਮਿਓਵਾਲ, ਨਾਗਲ, ਮੁਠੱਡਾ ਕਲਾਂ, ਮੁਥਾੜਾ ਖੁਰਦ, ਕੋਟਲੀ ਖਾਇਆ, ਬਾਰਸਿੰਘ ਪੁਰਾ ਆਦਿ ‘ਚ ਸ੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਸਰਕਲ ਅਪਰਾ ਦੀ ਪ੍ਰਧਾਨ ਮੈਡਮ ਨਵਜੋਤ ਕੌਰ ਸੰਧੂ, ਸਰਕਲ ਗੋਰਾਇਆ ਦਿਹਾਤੀ ਦੀ ਪ੍ਰਧਾਨ ਮੈਡਮ ਬਲਜੀਤ ਕੌਰ, ਸਰਕਲ ਫਿਲੌਰ ਦਿਹਾਤੀ ਦੀ ਪ੍ਰਧਾਨ ਮੈਡਮ ਸੁਰਿੰਦਰ ਕੌਰ ਤੇ ਸਰਕਲ ਰੁੜਕਾ ਕਲਾਂ ਦੀ ਪ੍ਰਧਾਨ ਮੈਡਮ ਕੁਲਵਿੰਦਰ ਕੌਰ ਦੀ ਸਾਂਝੀ ਅਗਵਾਈ ‘ਚ ਭਰਵੀਂ ਮੀਟਿੰਗਾਂ ਅਤੇ ਡੋਰ ਟੂ ਡੋਰ ਕੰਪੇਨ ਕੀਤੀ ਗਈ।

ਇਸ ਮੌਕੇ ਡਾ. ਚਰਨਜੀਤ ਸਿੰਘ ਅਟਵਾਲ ਦੀ ਨੂੰਹ ਬੀਬੀ ਧੰਨਵੰਤ ਕੌਰ ਅਟਵਾਲ ਪਤਨੀ ਜਸਜੀਤ ਸਿੰਘ ਅਟਵਾਲ (ਰੌਕੀ) ਨੇ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਪਤਨੀ ਮੈਡਮ ਭਾਵਨਾ ਖਹਿਰਾ ਦੇ ਨਾਲ ਲੋਕਾਂ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ‘ਚ ਵੋਟਾਂ ਮੰਗੀਆਂ। ਇਸ ਦੌਰਾਨ ਭਰਵੀਂਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਧੰਨਵੰਤ ਕੌਰ ਅਟਵਾਲ ਤੇ ਮੈਡਮ ਭਾਵਨਾ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ ਦਾ ਵਿਕਾਸ ਕਰਨ ਦੀ ਥਾਂ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਦੇਸ ਨੂੰ ਵਿਕਾਸ ਦੀਆਂ ਲੀਹਾਂ ਵੱਲ ਨੂੰ ਤੋਰ ਦਿੱਤਾ ਹੈ ‘ਤੇ ਸਾਨੂੰ ਚਾਹੀਦਾ ਹੈ ਕਿ ਅਸੀ ਇਸ ਵਿਕਾਸ ਦੀ ਲਹਿਰ ਨੂੰ ਹੋਰ ਤੇਜ ਕਰਨ ਲਈ ਇਕ ਵਾਰ ਮੁੜ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਆਪਣੀ ਇਕ-ਇਕ ਵੋਟ ਭੁਗਤਾਈਏ।

ਉਨਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲਦੇ ਹੀ ਵਿਕਾਸ ਦੇ ਸਾਰੇ ਕਾਰਜਾਂ ‘ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਜਲੰਧਰ ਲੋਕ ਸਭਾ ਹਲਕੇ ਦੇ ਸਹਿਰੀ ਤੇ ਪੇਂਡੂ ਖੇਤਰਾਂ ‘ਚ ਵਿਕਾਸ ਨਾਂਅ ਦੀ ਕੋਈ ਵੀ ਚੀਜ ਨਹੀਂ ਰਹਿ ਗਈ ਹੈ। ਉਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਹਲਕੇ ਤੋਂ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਦੌਰਾਨ ਹਾਜਰ ਵੱਖ ਵੱਖ ਪਿੰਡਾਂ ਦੀਆ ਔਰਤਾਂ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਇਕ-ਇਕ ਵੋਟ ਗਠਜੋੜ ਦੇ ਉਮੀਦਵਾਰ ਅਟਵਾਲ ਦੇ ਹੱਕ ‘ਚ ਭੁਗਤਾਉਣਗੇ।

Please follow and like us:
error

फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Android Punjabi News App, iOS Punjabi News App Read all latest India News headlines in Punjabi. Also don’t miss today’s Punjabi News.